MEET SHAMMI JALANDHARI AT FACEBOOK

BOOKS OF SHAMMI JALANDHARI

* 2009 “ਗ਼ਮਾਂ ਦਾ ਸਫ਼ਰ/Ghamman da Safar" (Poetry)

* 2011 "ਵਤਨੋਂ ਦੂਰ/Watno Door” (Poetry)

AUDIO & VIDEO

* 2014 “ISHAQ DA HALLA” is my new musical album sung by Ritu Sagar from USA, released by bollywood Music Director Uttam Singh in Mumbai.

* 2014 " Alaap " musical live concert DVD with Sunil Dogra

* 2013 "AAGHAAZ" Punjabi /Urdu Songs SunilDogra

* 2013 Paigaam-e- Shammi Jalandhari DVD sung by Pammi Hanspal live

* 2013 Maa Boli Punjabi Punjabi Songs Various Artists

* 2012 Indo -Pak Anthem sung by Mussarat Abbas

* 2010 Dastak Revolations Poetry Own Voice

* 2009 Sachai ( The Truth ) Punjabi Songs Harry Pannu

* 2008 Jaggo Social, Family and Romantic Rupinder Handa (Winner of Awaaz Punjab Di-) , Arshpreet Kaur , Harpreet

* Jagdish Khosla , Aman Sandhu , Preet Sargam

KNOW ABOUT SHAMMI JALANDHARI

Shammi Jalandhari was born in 1971 in Roorkee (UP, India). He is a poet and lyricist . He primarily writes in Punjabi & had also written in Hindi/Urdu Poetry, songs and Hymns sung by many Indian and Pakistani folk and classical singers.

Dr Surjit Patar gave appreciation to Shammi for his revolutionary audio poetry “ DASTAK” in his own voice . Shammi got a blessing from Smt Arun Batalvi wife of Shiv Kumar Batalvi on his book 'Ghaman Da Safar' and He received congratulations from Punjab’s Raj Gyak Hans Raj Hans on his literary work

CONTACT SHAMMI JALANDHARI AT:

shammijalandhari@yahoo.com

LIKE CHRISTIAN FORT AT FACEBOOK

ਘਰ ਵਾਪਸੀ ਨਹੀਂ - ਘਰ ਛੱਡਣ ਦੇ ਕਾਰਣ ਲੱਭੋ

- ਸ਼ੰਮੀ ਜਲੰਧਰੀ, ਆਸਟ੍ਰੇਲੀਆ

ਅੱਜ ਕੱਲ੍ਹ ਕਈ ਮੂਲਵਾਦੀ ਹਿੰਦੂ ਸੰਗਠਨਾਂ ਵਲੋਂ ਘਰ ਵਾਪਸੀ ਦੀ ਮੁਹਿੰਮ ਬੜੇ ਜ਼ੋਰਾਂ ਸ਼ੋਰਾਂ ਨਾਲ ਚਲਾਈ ਜਾ ਰਹੀ ਹੈ ਜਿਸ ਵਿੱਚ ਉਹਨਾਂ ਹਿੰਦੂ ਧਰਮ ਚੋਂ ਨਿਕਲੇ ਈਸਾਈਆਂ ਅਤੇ ਮੁਸਲਮਾਨਾਂ ਨੂੰ ਮੁੜ ਹਿੰਦੂ ਬਣਾਉਣ ਦਾ ਸਕੰਲਪ ਲਿਆ ਹੈ। ਉਹਨਾਂ ਨੇ ਇਹ ਟੀਚਾ ਦਸੰਬਰ 2021 ਤੱਕ ਪੂਰਾ ਕਰਨ ਦਾ ਐਲਾਨ ਕੀਤਾ ਹੈ। ਬੇਸ਼ੱਕ ਇਹਨਾਂ ਮੂਲਵਾਦੀ ਹਿੰਦੂ ਸੰਗਠਨਾਂ ਨੇ ਲੋਕਾਂ ਕੋਲੋਂ ਚੰਦੇ ਇੱਕਠੇ ਕਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਕਿ ਪੈਸੇ ਦੀ ਸ਼ਕਤੀ ਨਾਲ ਲੋਕਾਂ ਨੂੰ ਆਪਣੇ ਧਰਮ ਵਿੱਚ ਵਾਪਿਸ ਲਿਆਂਦਾ ਜਾਵੇ ਪਰ ਇਸ ਨਾਲ ਉਹਨਾਂ ਦਾ ਇਹ ਟੀਚਾ ਪੂਰਾ ਨਹੀਂ ਹੋਵੇਗਾ।

ਇਹਨਾਂ ਮੂਲਵਾਦੀ ਸੰਗਠਨਾਂ ਨੂੰ ਕੁਝ ਹੋਰ ਦਾਅ ਪੇਚ ਵਰਤਣੇ ਪੈਣਗੇ ਜਿਨ੍ਹਾਂ ਨੂੰ ਵਰਤ ਕੇ ਉਹ ਆਪਣਾ ਮਕਸਦ ਅਸਾਨ ਕਰ ਸਕਦੇ ਹਨ। ਇਹਨਾਂ ਮੂਲਵਾਦੀ ਸੰਗਠਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਆਖਿਰ ਇਹ ਈਸਾਈ ਜਾਂ ਮੁਸਲਮਾਨ ਹਿੰਦੂ ਧਰਮ ਨੂੰ ਛੱਡ ਕਿਉਂ ਗਏ? ਇਹਨਾਂ ਮੂਲਵਾਦੀ ਸੰਗਠਨਾਂ ਦਾ ਮੰਨਣਾ ਹੈ ਕਿ ਈਸਾਈਆਂ ਨੂੰ ਯੂਰਪੀ ਦੇਸ਼ਾਂ ਤੋਂ ਅਤੇ ਮੁਸਲਮਾਨਾਂ ਨੂੰ ਅਰਬ ਦੇਸ਼ਾਂ ਤੋਂ ਪੈਸਾ ਆਉਂਦਾ ਹੈ। ਇਹ ਧਾਰਨਾ ਤਕਰੀਬਨ ਸਾਰੇ ਲੋਕਾਂ ਦੀ ਹੈ ਕਿਉਂਕਿ ਇਸ ਗੱਲ ਦਾ ਪ੍ਰਚਾਰ ਬੜੇ ਜ਼ੋਰ-ਸ਼ੋਰ ਨਾਲ ਇਸ ਹੱਦ ਤੱਕ ਕੀਤਾ ਗਿਆ ਹੈ ਕਿ ਹਰ ਆਦਮੀ ਦੀ ਸੋਚ ਅੱਜ ਇਹੀ ਬਣ ਗਈ ਹੈ। ਇਹੀ ਕਾਰਣ ਹੈ ਕਿ ਇਹ ਸੰਗਠਨ ਇਹ ਸੋਚਦੇ ਹਨ ਕਿ ਜੇਕਰ ਇਹ ਲੋਕ ਲਾਲਚ ਨਾਲ ਦੂਜੇ ਧਰਮਾਂ ਵਿੱਚ ਚਲੇ ਗਏ ਹਨ ਤਾਂ ਲਾਲਚ ਨਾਲ ਹੀ ਇਨ੍ਹਾਂ ਨੂੰ ਵਾਪਿਸ ਲਿਆਂਦਾ ਜਾ ਸਕਦਾ ਹੈ।

ਇਹ ਇਨਸਾਨੀ ਫਿਤਰਤ ਰਹੀ ਹੈ ,ਜਦੋਂ ਕਿਸੇ ਇਨਸਾਨ ਦੇ ਧਰਮ ਨੂੰ ਕਿਸੇ ਦੂਸਰੇ ਧਰਮ ਵਾਲਾ ਗ੍ਰਹਿਣ ਕਰਦਾ ਹੈ ਤਾਂ ਉਸ ਧਰਮ ਵਾਲਾ ਇਹ ਸੋਚਦਾ ਹੈ ਕਿ ਮੇਰਾ ਧਰਮ ਹੀ ਸਭ ਤੋਂ ਸੱਚਾ ਹੈ। ਇਸੇ ਕਰਕੇ ਹੀ ਦੂਸਰੇ ਲੋਕ ਇਸ ਨੂੰ ਗ੍ਰਹਿਣ ਕਰ ਰਹੇ ਹਨ। ਦੂਸਰੇ ਪਾਸੇ ਜਦੋਂ ਕਿਸੇ ਵਿਅਕਤੀ ਦੇ ਧਰਮ ਵਿਚੋਂ ਕੋਈ ਦੂਸਰੇ ਧਰਮ ਵੱਲ ਜਾਂਦਾ ਹੈ ਤਾਂ ਇਨਸਾਨ ਦਾ ਨਜ਼ਰੀਆ ਕੁਝ ਹੋਰ ਹੁੰਦਾ ਹੈ। ਉਸਨੂੰ ਲਗਦਾ ਹੈ ਕਿ ਇਸ ਧਰਮ ਪਰਿਵਰਤਨ ਦਾ ਕਾਰਣ ਲਾਲਚ ਹੀ ਹੋ ਸਕਦਾ ਹੈ। ਇਸ ਕਰਕੇ ਹੀ ਇਹ ਸੰਗਠਨ ਈਸਾਈਆਂ ਅਤੇ ਮੁਸਲਮਾਨਾਂ ਨੂੰ ਲਾਲਚ ਦੇ ਕੇ ਹਿੰਦੂ ਬਣਾਉਣ ਤੇ ਤੁਲੇ ਹੋਏ ਹਨ। ਧਰਮ ਪਰਿਵਰਤਨ ਸਿਰਫ ਹਿੰਦੂਆਂ ਜਾਂ ਸਿੱਖਾਂ ਤੋ ਇਸਾਈਆਂ ਜਾਂ ਮੁਸਲਮਾਨਾਂ ਵੱਲ ਹੀ ਨਹੀ ਹੁੰਦਾ ਸਗੋ ਇਸਾਈਆਂ ਅਤੇ ਮੁਸਲਮਾਨਾਂ ਵਲੋ ਦੂਜੇ ਧਰਮਾ ਵੱਲ ਵੀ ਹੁੰਦਾ ਹੈ | ਬਾਹਰਲੇ ਦੇਸ਼ਾਂ ਵਿੱਚ ਇਸਾਈ ਅਤੇ ਮੁਸਲਮਾਨ ਹਿੰਦੂ ਜਾ ਸਿੱਖ ਬਣਦੇ ਦੇਖ ਸਕਦੇ ਹੋ | ਕੋਈ ਇਹਨਾ ਸਾਰੇ ਹੀ ਧਰਮਾਂ ਨੂੰ ਕਿਸੇ ਇੱਕ ਨੂੰ ਵੀ ਕਬੂਲ ਕਰਦਾ ਜਿਸ ਨੂੰ ਅਸੀ ਨਾਸਤਿਕ ਕਿਹ ਦਿੰਦੇ ਹਾਂ |ਧਰਮ ਤਬਦੀਲੀ ਦੇ ਕਈ ਕਾਰਨ ਹੁੰਦੇ ਹਨ,

1. ਧਾਰਮਿਕ ਫਿਲਾਸਫੀ : ਜਦੋ ਸਾਨੂੰ ਕਿਸੇ ਦੂਸਰੇ ਧਰਮ ਦੀ ਫਲਾਸਫੀ ਜਾਂ ਸਾਨੂੰ ਉਸ ਦੀ ਸਿੱਖਿਆ ਪਰਭਾਵਿਤ ਕਰਦੀ ਹੈ|

2. ਭ੍ਰਿਸ਼ਟਾਚਾਰ : ਅੱਜ ਬਹੁਤ ਸਾਰੇ ਬਾਹਰਲੇ ਦੇਸ਼ਾ ਦੇ ਇਸਾਈ ਗਿਰਜਿਆਂ ਵਿਚਲੇ ਭ੍ਰਿਸ਼ਟਾਚਾਰ ਤੋ ਤੰਗ ਆ ਕੇ ਜਾ ਤੇ ਓਹ ਰੱਬ ਤੋ ਮੁਨਕਰ ਹੋ ਗਏ ਜਾ ਫਿਰ ਓਹਨਾ ਨੇ ਦੂਜੇ ਧਰਮਾਂ ਵੱਲ ਆਪਣਾ ਰੁੱਖ ਕਰ ਲਿਆ ਜਾਂ

3. ਮਨੁੱਖੀ ਅਸਮਾਨਤਾ : ਹਿੰਦੂ ਧਰਮ ਤੋ ਦੂਜੇ ਧਰਮਾਂ ਵੱਲ ਜਾਣ ਦਾ ਮੁੱਖ ਕਾਰਨ ਹੈ ਮਨੁੱਖੀ ਅਸਮਾਨਤਾ , ਜਾਤ-ਪਾਤ ਦਾ ਭੇਦ ਭਾਵ |ਇਸ ਵਿੱਚ ਕੋਈ ਸ਼ੱਕ ਨਹੀ ਸਿੱਖ ਧਰਮ ਦੀ ਫਿਲਾਸਫੀ ਜਾਤ ਪਾਤ ਦੇ ਵਿਰੁਧ ਹੈ ਪਰ ਪੰਜਾਬ ਦੀ ਸਿੱਖ ਲੀਡਰਸ਼ਿਪ ਜਾਤ ਪਾਤ ਦੇ ਵਖਰੇਵੇ ਨੂੰ ਖਤਮ ਕਰਨ ਵਿੱਚ ਨਾਕਾਮ ਰਹੀ|

4. ਸਮਾਜ ਸੇਵਾ : ਸਮਾਜ ਦੀ ਸੇਵਾ ਕਰਨਾ ਹਰ ਧਰਮ ਦੀ ਫਲਾਸਫੀ ਦਾ ਹਿੱਸਾ ਹੈ ਜਿਸ ਦਾ ਮਤਲਬ ਹੈ ਸਮਾਜ ਵਿੱਚ ਦੇ ਦੱਬੇ ਅਤੇ ਕੁਚਲੇ ਹੋਏ ਵਰਗ ਨੂੰ ਦੂਸਰੇ ਲੋਕਾਂ ਦੇ ਮੁਕਾਬਲੇ ਖੜਾ ਕੀਤਾ ਜਾਵੇ ਜਿਸ ਕਾਰਜ ਆਪਣੇ ਨਿੱਜੀ ਧਰਮ ਵਿੱਚ ਸੇਵਾ ਅਤੇ ਦੂਜੇ ਧਰਮ ਵਿੱਚ ਲਾਲਚ ਦੇਣਾ ਕਿਹਾ ਜਾਂਦਾ ਹੈ | ਹਰ ਧਰਮ ਜੋ ਦੱਬੇ ਅਤੇ ਕੁਚਲੇ ਲੋਕਾਂ ਨੂੰ ਉਤਾਹ ਕਰਦਾ ਹੈ ਲੋਕ ਉਸ ਨੂੰ ਕਬੂਲ ਲੈਂਦੇ ਹਨ|

5. ਜਬਰੀ ਧਰਮ ਤਬਦੀਲੀ : ਪੁਰਤਗਾਲਾ ਦੇ ਸਮੇ ਭਾਰਤ ਵਿੱਚ ਪੁਰਤਗਾਲੀ ਸ਼ਾਸ਼ਕਾ ਵਲੋ ਇਸਾਈ ਬਣਾਇਆ ਗਿਆ , ਔਰਗਜ਼ੇਬ ਅਤੇ ਟੀਪੂ ਸੁਲਤਾਨ ਵਲੋ ਮੁਸਲਮਾਨ ਬਣਾਇਆ ਗਿਆ , ਹਿੰਦੂ ਮੂਲਵਾਦੀਆਂ ਵਲੋ ਉਡ਼ੀਸਾ ਅਤੇ ਭਾਰਤ ਦੇ ਕਈ ਹਿੱਸਿਆ ਵਿੱਚ ਹਿੰਦੂ ਬਣਾਇਆ ਗਿਆ ਜਿਸ ਨੂੰ ਓਹ ਘਰ ਵਾਪਸੀ ਕਿਹੰਦੇ ਹਨ ਅੱਜ ਦੀ ਮੂਲਵਾਦੀ ਸਰਕਾਰ ਦਾ ਵੀ ਭਾਰਤ ਨੂੰ ਹਿੰਦੂ ਰਾਸ਼ਟਰ ਦੇਖਣ ਦਾ ਸਪਨਾ ਹੈ| ਜਬਰੀ ਧਰਮ ਤਬਦੀਲੀ ਇਨਸਾਨ ਦੇ ਅੰਦਰਲਾ ਬਦਲਾਓ ਨਹੀ ਹੁੰਦਾ ਇਸੇ ਕਾਰਣ ਪੁਰਤਗਾਲਾਂ ਵੇਲੇ ਬਣੇ ਕਈ ਇਸਾਈ ਮੁੜ ਆਪਣੇ ਆਪ ਹਿੰਦੂ ਬਣ ਗਏ ਕਈ ਮੁਸਲਮਾਨ ਮੁੜ ਹਿੰਦੂ ਬਣ ਗਏ |ਮਹਾਰਾਜਾ ਦਲੀਪ ਸਿੰਘ ਨੇ ਆਪਣੇ ਦਿਲ ਤੋ ਇਸਾਈ ਧਰਮ ਨਹੀ ਅਪਣਾਇਆ ਸੀ ਇਸੇ ਲਈ ਓ ਮੁੜ ਸਿੱਖ ਧਰਮ ਵਿੱਚ ਵਾਪਿਸ ਆ ਗਿਆ ਸੀ . ਜਬਰ ਧਰਮ ਤਬਦੀਲੀ ਅਸਥਾਈ ਬਾਹਰੀ ਤਬਦੀਲੀ ਹੁੰਦੀ ਹੈ ਨਾ ਕੇ ਅੰਦਰਲੀ ਸਥਾਈ ਜਿਸ ਦਾ ਸਬੰਧ ਹਮੇਸ਼ਾ ਹੀ ਰਾਜਨੀਤੀ ਨਾਲ ਰਿਹਾ ਹੈ|

ਜਬਰ ਜਾ ਲਾਲਚ ਨਾਲ ਕਿਸੇ ਦਾ ਵੀ ਅੰਦਰੂਨੀ ਬਦਲਾਵ ਨਹੀ ਕੀਤਾ ਜਾ ਸਕਦਾ ਇਸ ਲਈ ਅਸਲੀ ਧਰਮ ਤਬਦੀਲੀ ਦੇ ਕਾਰਨ ਹੋਰ ਨੇ ਓਹਨਾ ਨੂੰ ਹਰ ਧਰਮ ਵਾਲੇ ਲੋਕ ਲੱਭਣ ਦੀ ਕੋਸ਼ਿਸ਼ ਕਰਨ ਭਾਵੇ ਓਹ ਇਸਾਈ ਹੋਣ ਜਿਨਾ ਤੋ ਲੋਕ ਨਾਸਤਿਕ , ਹਿੰਦੂ ਮੁਸਲਮਾਨ ਜਾ ਸਿੱਖ ਬਣ ਰਹੇ ਹਨ ਭਾਵੇ ਸਿੱਖਜਾ ਸਿੱਖ ਹੋਣ ਜਿਨਾ ਤੋ ਲੋਕ ਇਸਾਈ ਬਣਦੇ ਜਾ ਰਹੇ ਹਨ | ਅੱਜ ਜਰੂਰਤ ਹੈ ਆਪੋ ਆਪਣੇ ਧਰਮ ਦੀਆਂ ਕਮੀਆਂ ਨੂੰ ਲੱਭਣ ਦੀ ਨਾ ਕਿ ਧਰਮ ਦੀਆਂ ਕਮਜ਼ੋਰੀਆਂ ਦੇ ਪਰਦਾ ਪੌਣ ਲਈ ਦੂਸਰਿਆ ਨੂੰ ਗਲਤ ਨਜ਼ਰੀਏ ਨਾਲ ਦੇਖਣਾ

ਭਾਰਤ ਵਿੱਚ ਈਸਾਈਅਤ ਅਤੇ ਇਸਲਾਮ ਕਿਵੇ ਆਇਆ

ਭਾਰਤ ਵਿੱਚ ਈਸਾਈਅਤ ਦਾ ਆਗਮਨ ਤਕਰੀਬਨ 52 ਈਸਵੀ ਵਿੱਚ ਹੋਇਆ। ਜਦੋਂ ਈਸਾ ਮਸੀਹ ਦਾ ਚੇਲਾ ਥੋਮਾ ਉੱਤਰੀ ਭਾਰਤ ਦੇ ਸ਼ਹਿਰ ਤਕਸਿਲਾ ਵਿੱਚ ਆਇਆ ਜੋ ਕਿ ਅੱਜਕਲ ਪੱਛਮੀ ਪੰਜਾਬ ਪਾਕਿਸਤਾਨ ਵਿੱਚ ਹੈ। ਥੋਮਸ ਦੇ ਪ੍ਰਚਾਰ ਰਾਹੀਂ ਉਸ ਸਮੇਂ ਦੇ ਰਾਜਾ ਗੋਡਾਫਰਸ ਨੇ ਈਸਾਈਅਤ ਨੂੰ ਗ੍ਰਹਿਣ ਕੀਤਾ। ਇਸ ਤੋਂ ਬਾਅਦ ਵਿੱਚ ਦੱਖਣੀ ਭਾਰਤ ਵਿੱਚ ਥੋਮਾ ਨੇ ਹਜ਼ਾਰਾਂ ਪੰਡਿਤਾਂ ਨੂੰ ਆਪਣੇ ਪ੍ਰਚਾਰ ਦੇ ਮਾਧਿਅਮ ਨਾਲ ਈਸਾਈ ਬਣਾਇਆ। ਸੋਚਣ ਵਾਲੀ ਗੱਲ ਇਹ ਹੈ ਕਿ ਥੋਮਾ ਇਸਰਾਈਲ ਤੋਂ ਕਿਹੜਾ ਖਜ਼ਾਨਾ ਲੈ ਕੇ ਆਇਆ ਸੀ ਜਿਸ ਨਾਲ ਉਸ ਨੇ ਰਾਜੇ ਅਤੇ ਪੰਡਿਤਾਂ ਨੂੰ ਖਰੀਦ ਲਿਆ। ਜਾਂ ਸੰਤ ਥਾਮਸ ਨੇ ਇਕੱਲੇ ਹੀ ਇਹਨਾ ਲੋਕਾਂ ਨਾਲ ਕਿਵੇ ਜਬਰਦਸਤੀ ਕੀਤੀ ਹੋਵੇਗੀ ? ਸੰਤ ਥੋਮਾ ਦੇ ਵੇਲੇ ਹਿੰਦੂ ਧਰਮ ਵਿੱਚ ਜਾਤ-ਪਾਤ ਦੀ ਪ੍ਰਥਾ ਜ਼ੋਰਾਂ ਉੱਤੇ ਸੀ। ਪਰ ਸੰਤ ਥੋਮਾ ਦੇ ਪ੍ਰਚਾਰ ਨਾਲ ਸਾਰੀਆਂ ਜਾਤਾਂ ਦੇ ਲੋਕ ਇਕ ਜਗ੍ਹਾ ਇੱਕਠੇ ਹੋਣ ਲੱਗ ਪਏ। ਈਸਾਈਅਤ ਦਾ ਪ੍ਰਚਾਰ ਅਸਲ ਵਿੱਚ ਜਾਤ-ਪਾਤ ਵਿਵਸਥਾ ਵਿਰੁਧ ਇਕ ਚਣੌਤੀ ਸਾਬਿਤ ਹੋਣ ਲੱਗਾ। ਕੁਝ ਮੂਲਵਾਦੀ ਲੋਕਾਂ ਨੇ ਸੰਤ ਥੋਮਾ ਦਾ ਕਤਲ ਕਰ ਦਿੱਤਾ। ਦੱਖਣੀ ਭਾਰਤ ਵਿੱਚ ਅੱਜ ਵੀ ਸੰਤ ਥੋਮਾ ਦੀ ਕਬਰ ਉੱਤੇ ਇਕ ਗਿਰਜਾਘਰ ਬਣਿਆ ਹੋਇਆ ਹੈ। ਇਸ ਤੋਂ ਬਾਅਦ 630 ਈਸਵੀ ਵਿੱਚ ਅਰਬ ਦੇ ਵਪਾਰੀਆਂ ਰਾਹੀਂ ਇਸਲਾਮ ਭਾਰਤ ਵਿੱਚ ਆਉਂਦਾ ਹੈ। ਉਨ੍ਹਾਂ ਦੇ ਧਾਰਮਿਕ ਗ੍ਰੰਥ ਕੁਰਾਨ ਵਿੱਚ ਵੀ ਜਾਤ-ਪਾਤ ਦੀ ਕੋਈ ਵਿਵਸਥਾ ਨਹੀਂ ਸੀ। ਇਸ ਦੌਰਾਨ ਹਿੰਦੂ ਧਰਮ ਦੇ ਉਹ ਲੋਕ ਜਿਨ੍ਹਾਂ ਨੂੰ ਮੰਦਰਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ, ਉਨ੍ਹਾਂ ਨੇ ਗਿਰਜਿਆਂ ਅਤੇ ਮਸਜਿਦਾਂ ਵੱਲ ਆਪਣਾ ਰੁੱਖ ਕੀਤਾ।

ਇਸ ਦੌਰਾਨ ਪੱਛਮ ਤੋਂ ਈਸਾਈ ਧਰਮ ਦਾ ਪ੍ਰਵੇਸ਼ ਹੋਇਆ। ਉੱਤਰੀ ਪੂਰਬੀ ਭਾਰਤ ਵਿੱਚ ਮਿਜੋਰਮ, ਨਾਗਾਲੈਂਡ, ਮੇਘਾਲਿਆ ਵਿੱਚ ਆਦੀ ਵਾਸੀ ਲੋਕ ਰਹਿੰਦੇ ਸਨ ਜਿਨ੍ਹਾਂ ਨੂੰ ਨਾ ਕੋਈ ਰਹਿਣ ਸਹਿਣ ਦਾ ਪਤਾ ਸੀ ਨਾ ਹੀ ਪਹਿਨਣ ਦਾ। ਈਸਾਈ ਮਿਸ਼ਨਰੀਆਂ ਨੇ ਆ ਕੇ ਇਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਬਦਲ ਦਿੱਤੀਆਂ। ਇਹੀ ਕਾਰਣ ਹੈ ਕਿ ਇਹਨਾਂ ਰਾਜਾਂ ਵਿੱਚ ਅੱਜ ਵੀ ਈਸਾਈਆਂ ਦਾ ਅਬਾਦੀ 90 ਪ੍ਰਤੀਸ਼ਤ ਤੋਂ ਵੱਧ ਹੈ।

ਮੁਗਲਾਂ ਦੇ ਵੇਲੇ ਹੀ ਸਿੱਖ ਧਰਮ ਹੋਂਦ ਵਿੱਚ ਆਇਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਦੀ ਵਿਵਸਥਾ ਦਾ ਖੰਡਨ ਕੀਤਾ। ਇੱਕ ਰੱਬ ਦਾ ਪ੍ਰਚਾਰ ਉਨ੍ਹਾਂ ਨੇ ਆਪਣੀਆਂ ਪੰਜ ਉਦਾਸੀਆਂ ਰਾਹੀਂ ਪੂਰੀ ਦੁਨੀਆਂ ਵਿੱਚ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਸਿੱਖਿਆ ਨੂੰ ਦਸ ਗੁਰੂ ਸਾਹਿਬਾਨ ਨੇ ਅੱਗੇ ਤੋਰਿਆ ਜਿਸ ਨਾਲ ਇਕ ਸੰਪੂਰਨ ਸਿੱਖ ਧਰਮ ਦੀ ਸਥਾਪਨਾ ਹੋ ਗਈ।

ਪਹਿਲਾਂ ਈਸਾਈਅਤ ਫਿਰ ਇਸਲਾਮ ਅਤੇ ਫਿਰ ਸਿੱਖ ਧਰਮ ਨੇ ਬ੍ਰਾਹਮਣ, ਖਤਰੀ, ਵੈਸ਼ ਅਤੇ ਸ਼ੂਦਰ ਵਿਵਸਥਾ ਨੂੰ ਜ਼ੋਰਦਾਰ ਹਲੂਣਾ ਦਿੱਤਾ।

ਅੱਜ ਹਿੰਦੂ ਮੂਲਵਾਦੀਆਂ ਨੇ ਸਿਰਫ ਈਸਾਈਆਂ ਅਤੇ ਮੁਸਲਮਾਨਾਂ ਨੂੰ ਚਣੋਤੀ ਦਿੱਤੀ ਹੈ। ਉਹਨਾਂ ਦਾ ਮੰਨਣਾ ਹੈ ਕਿ ਸਿੱਖ ਹਿੰਦੂ ਹੀ ਹਨ ਪਰ ਅਜਿਹਾ ਨਹੀਂ, ਸਿੱਖ ਧਰਮ ਇਕ ਵੱਖਰਾ ਧਰਮ ਹੈ ਜਿਸ ਦਾ ਮੁਖ ਧਾਰਮਿਕ ਸਥਾਨ ਹਰਮਿੰਦਰ ਸਾਹਿਬ ਹੈ ਜਿਸਦੇ ਚਾਰੇ ਦਰਵਾਜ਼ੇ ਬ੍ਰਾਹਮਣਾਂ, ਵੈਸ਼, ਖਤਰੀ ਅਤੇ ਸ਼ੂਦਰ ਵਾਸਤੇ ਖੁਲ੍ਹੇ ਹਨ।

ਜਦੋਂ ਈਸਾਈ ਮਿਸ਼ਨਰੀ ਆਦੀਵਾਸੀ, ਸ਼ੂਦਰਾਂ ਅਤੇ ਹੋਰ ਗਰੀਬਾਂ ਨੂੰ ਵਿੱਦਿਆ ਦੇਣ ਲਈ ਸਕੂਲ ਖੋਲ ਰਹੇ ਸਨ ਉਸ ਵਕਤ ਇਹਨਾਂ ਹਿੰਦੂ ਮੂਲਵਾਦੀ ਸੰਗਠਨਾਂ ਨੇ ਇਨ੍ਹਾਂ ਲੋਕਾਂ ਨਾਲ ਪਿਆਰ ਜਤਾਉਣ ਦੀ ਬਜਾਏ ਉਨ੍ਹਾਂ ਨਾਲ ਨਫਰਤ ਦਾ ਸਲੂਕ ਹੀ ਕੀਤਾ ਜਿਸ ਕਰਕੇ ਇਹ ਲੋਕ ਇਹਨਾਂ ਤੋਂ ਦੂਰ ਹੁੰਦੇ ਹੁੰਦੇ ਬਹੁਤ ਦੂਰ ਚਲੇ ਗਏ। ਅੱਜ ਜਦੋਂ ਕੋਈ ਈਸਾਈ, ਕੋਈ ਮੁਸਲਮਾਨ ਕੋਈ ਸਿੱਖ ਬਣ ਗਿਆ ਤਾਂ ਅੱਜ ਇਹ ਘਰ ਵਾਪਸੀ ਦੀ ਗੱਲ ਕਰਨ ਲੱਗ ਪਏ ਹਨ।

ਪ੍ਰਸ਼ਨ ਹੈ ਕਿ ਇਹ ਈਸਾਈਆਂ ਅਤੇ ਮੁਸਲਮਾਨਾਂ ਨੂੰ ਘਰ ਵਾਪਿਸੀ ਕਰਾ ਕੇ ਕਿਥੇ ਲੈ ਜਾਣਾ ਚਾਹੁੰਦੇ ਹਨ? ਇਹਨਾਂ ਨੂੰ ਹਿੰਦੂ ਧਰਮ ਦੀ ਕਿਸ ਕਟੇਗਿਰੀ ਵਿੱਚ ਰੱਖਿਆ ਜਾਵੇਗਾ?

ਇਹਨਾਂ ਦੀ ਕੀਮਤ ਦੋ ਲੱਖ ਅਤੇ ਪੰਜ ਲੱਖ ਪਾਉਣ ਦੀ ਬਜਾਏ ਇਹਨਾਂ ਮੂਲਵਾਦੀ ਸੰਗਠਨਾਂ ਨੂੰ ਆਪਣੇ ਆਪ ਨੂੰ ਛੁਆ-ਛਾਤ ਦੀ ਬਿਮਾਰੀ ਤੋਂ ਮੁਕਤ ਕਰਨ ਦੀ ਲੋੜ ਹੈ। ਮੈਂ ਇਹ ਨਹੀਂ ਕਹਿੰਦਾ ਕਿ ਘਰੋਂ ਨਿਕਲੇ ਇਹ ਲੋਕ ਵਾਪਿਸ ਆ ਜਾਣਗੇ ਜਾਂ ਫਿਰ ਹਿੰਦੂ ਬਣ ਜਾਣਗੇ ਫਿਰ ਵੀ ਇਨ੍ਹਾਂ ਮੂਲਵਾਦੀ ਸੰਗਠਨਾਂ ਨੂੰ ਚਾਹੀਦਾ ਹੈ ਕਿ ਉਹ ਬੇਸਹਾਰਾ ਝੁਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਆਦੀਵਾਸੀ ਅਤੇ ਹੋਰ ਗਰੀਬ ਲੋਕਾਂ ਦਾ ਸਹਾਰਾ ਬਣ ਕੇ ਉਨ੍ਹਾਂ ਦੀ ਹਮਦਰਦੀ ਜਿੱਤਣ ਦੀ ਕੋਸ਼ਿਸ਼ ਕਰਨ ਜੋ ਕੇ ਹਾਲੇ ਵੀ ਹਿੰਦੂ ਹਨ ਅਤੇ ਇਹਨਾ ਦੇ ਘਰ ਵਿੱਚ ਹੀ ਰਹਿੰਦੇ ਹਨ ਹੋ ਸਕੇ ਤਾ ਇਹਨਾ ਨੂੰ ਆਪਣਾ ਧਰਮ ਤਬਦੀਲ ਕਰਨ ਤੋ ਰੋਕ ਲੈਣ ਕਿਤੇ ਅਜਿਹਾ ਨਾ ਹੋਵੇ ਘਰ ਵਾਪਸੀ ਦੀ ਗੱਲ ਕਰਦੇ ਕਰਦੇ ਇਹਨਾ ਦਾ ਆਪਣਾ ਹੀ ਘਰ ਖਾਲੀ ਹੋ ਜਾਵੇ | ਇਸ ਲਈ ਇਹ ਲੋਕਾਂ ਨੂੰ ਚਾਹੀਦਾ ਹੈ ਘਰ ਵਾਪਸੀ ਦੀ ਬਜਾਏ ਘਰ ਛੱਡਣ ਦੇ ਦੇ ਕਾਰਨ ਲੱਭਣ |