CHRISTIANFORT

THE NEWS SECTION

ਮਰੇ ਬੱਚੇ ਦੇ ਮਾਪਿਆਂ ਨੂੰ ਮੰਤਰੀ ਸੰਦੀਪ ਤੋਂ ਆਸ, ਮੁੱਖ ਮੰਤਰੀ ਮਨੋਹਰ ਡੇਗਣ 'ਗਾਜ' !


ਦੀਦਾਵਰ ਦਾ ਹੁਨਰ -27


ਯਾਦਵਿੰਦਰ ਸਿੰਘ

 

ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:

[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ। ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ]

JALANDHAR:

ਪੰਚਕੂਲਾ, ਹਰਿਆਣੇ ਦਾ ਓਹ ਸ਼ਹਿਰ ਹੈ ਜਿਹੜਾ ਜ਼ੀਰਕਪੁਰ, ਮੁਹਾਲੀ ਤੇ ਚੰਡੀਗੜ੍ਹ ਤੋਂ ਬਹੁਤਾ ਦੂਰ ਨਹੀਂ, ਪੰਜਾਬ ਦੇ ਨਾਲ ਲੱਗਵਾਂ ਹੋਣ ਕਰ ਕੇ ਗੁਆਂਢੀ ਸੂਬੇ ਦੇ ਸਾਰੇ 'ਗੁਣ' ਹਰਿਆਣਾ ਨੇ ਵੀ ਅਪਣਾਅ ਲਏ ਨੇ. ਜਿਵੇਂ ਪੰਜਾਬ ਦੇ ਸਿਵਲ ਹਸਪਤਾਲਾਂ ਵਿਚ ਲੋਕਾਈ ਦੇ ਸੰਵਿਧਾਨਕ ਹੱਕਾਂ ਦਾ ਘਾਣ ਹੁੰਦਾ ਹੈ, ਡਾਕਟਰਾਂ ਤੇ ਲੈਬ ਵਾਲਿਆਂ ਦੀ ਗੁਪਤ ਗੇਮ ਚੱਲਦੀ ਹੈ, ਓਹੀ ਸਾਰਾ ਕੁਝ ਹੁਣ ਹਰਿਆਣੇ ਵਿਚ ਹੁੰਦਾ/ਵਾਪਰਦਾ ਨਜ਼ਰੀਂ ਪੈ ਰਿਹੈ. ਮੈਂ ਅਕਸਰ ਇਹ ਗੱਲ ਕਰਦਾ ਰਹਿੰਦਾ ਹਾਂ ਕਿ ਸਿਵਲ ਹਸਪਤਾਲ ਜਲੰਧਰ ਤੇ ਰਜਿੰਦਰਾ ਹਸਪਤਾਲ ਪਟਿਆਲੇ ਦੇ ਮੁਲਾਜ਼ਮ, ਜੋ ਕੋਤਾਹੀ ਨਾ ਕਰਨ, ਓਹੀ ਘੱਟ ਹੈ ! ਪਰ ਹਰਿਆਣੇ ਵਾਲੇ ਵੀ ਇਨ੍ਹਾਂ ਦੀਆਂ ਪੈੜ੍ਹਾਂ ਉੱਤੇ ਚੱਲਦੇ ਨਜ਼ਰੀਂ ਪੈਂਦੇ ਨੇ.. ! * * *


21 ਜੂਨ, ਦਿਨ ਐਤਵਾਰ ਨੂੰ ਸਿਵਲ ਹਸਪਤਾਲ ਸੈਕਟਰ 6 ਪੰਚਕੂਲਾ ਦੇ ਗਾਇਨੀ ਵਾਰਡ ਵਿਚ ਦਾਖ਼ਲ ਔਰਤ ਦੇ ਬੱਚੇ ਦੀ ਜਣੇਪੇ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਤੇ ਸਾਰਾ ਟੱਬਰ ਜਿਉਂਦੇ ਜੀਅ ਮੋਇਆ ਵਿਚ ਸ਼ਾਮਲ ਹੋ ਗਿਆ. ਸੈਕਟਰ 21 ਵਾਸੀ ਪੀੜਤ ਦੀਪਕ ਸ਼ਰਮਾ ਨੇ ਇਲਜ਼ਾਮ ਲਾਏ ਕਿ ਹਸਪਤਾਲ ਦੇ ਗਾਇਨੀ ਵਾਰਡ ਵਿਚ ਡਾਕਟਰਾਂ ਤੇ ਸਟਾਫ ਨਰਸ ਬੀਬੀ ਦੀ ਲਾਪਰਵਾਹੀ ਕਾਰਨ ਉਸ ਦੀ ਪਤਨੀ ਸੁਮਨ ਸ਼ਰਮਾ ਦੀ ਔਖੇ ਵੇਲੇ ਦੇਖਭਾਲ ਨਹੀਂ ਹੋ ਸਕੀ ਤੇ ਉਨ੍ਹਾਂ ਦੇ ਅਣਹੋਏ ਬੱਚੇ ਦੀ ਮੌਤ ਹੋ ਗਈ. ਬੱਚੇ ਦੀ ਮੌਤ ਸਬੰਧੀ ਮਾਮਲੇ ਦੀ ਸ਼ਿਕਾਇਤ ਹਸਪਤਾਲ ਦੀ ਪੀ ਐੱਮ ਓ ਬੀਬਾ ਸਰਿਤਾ ਯਾਦਵ ਤੇ ਸੀ ਐੱਮ ਓ ਡਾ. ਜਸਜੀਤ ਨੂੰ ਦਿੱਤੀ ਹੈ। ਸੁਮਨ ਸ਼ਰਮਾ ਨੂੰ 21 ਜੂਨ ਨੂੰ ਸਿਵਲ ਹੌਸਪਿਟਲ ਪੰਚਕੁਲਾ ਵਿਚ ਦਾਖ਼ਲ ਕਰਵਾਇਆ ਗਿਆ ਸੀ। ਫੇਰ 21 ਜੂਨ ਨੂੰ ਮੈਡੀਕਲ ਮੁਆਇਨਾ ਕਰਵਾਇਆ ਗਿਆ, ਉਸ ਵੇਲੇ ਹੋਣ ਵਾਲਾ ਬੱਚਾ ਨੌਰਮਲ ਸੀ। ਬੱਚੇ ਦੇ ਦਿਲ ਦੀ ਧੜਕਣ ਐਨ ਸਹੀ ਚੱਲ ਰਹੀ ਸੀ। ਅਭਾਗੀ ਸੁਮਨ ਨੂੰ ਰਾਤ ਵੇਲੇ 10 ਵਜੇ ਜਣੇਪਾ ਕਰਾਉਣ ਲਈ ਟੀਕਾ ਲਾਇਆ ਗਿਆ। ਟੀਕਾ ਲਾਉਣ ਮਗਰੋਂ ਸੁਮਨ ਦੀ ਤਕਲੀਫ਼ ਸਗੋਂ ਵੱਧ ਗਈ। ਇਸ ਮਗਰੋਂ ਗਾਇਨੀ ਸਟਾਫ ਤੇ ਸਾਰੇ ਇਲਾਜ ਕਾਮੇ ਸੌਂ ਗਏ। ਪਰਿਵਾਰ ਦੇ ਜੀਆਂ ਨੇ ਇਲਾਜ ਮੁਲਾਜ਼ਮਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉੱਠ ਕੇ ਨਹੀਂ ਆਇਆ ਬਲਕਿ ਹੁਕਮ ਦੇ ਦਿੱਤਾ, ''ਹਾਲੇ ਉਡੀਕ ਕਰੋ, ਜਣੇਪੇ ਵਿਚ ਵਕ਼ਤ ਲੱਗੇਗਾ।'' ਸਵੇਰੇ ਜਦੋਂ ਨਵਾਬੀ ਸਟਾਫ ਨੇ ਸੁਮਨ ਦੀ ਹਾਲਤ ਵੇਖੀ ਤਾਂ ਅਲਟ੍ਰਾਸਾਉਂਡ ਕਰਾਉਣ ਲਈ ਲਿਖ ਦਿੱਤਾ। ਜਦੋਂ ਅਲਟ੍ਰਾ ਸਾਉਂਡ ਲੈਵਲ ਟੂ ਕਰਵਾਇਆ ਤਾਂ ਉਦੋਂ ਹੋਣ ਆਲੇ ਬੱਚੇ ਦੀ ਹਾਰਟ ਬੀਟ ਨਹੀਂ ਚੱਲ ਰਹੀ ਸੀ। ਇਹ ਦਿਲ ਢਾਹੂ ਜਾਣਕਾਰੀ ਪਰਿਵਾਰ ਦੇ ਜੀਆਂ ਨੂੰ ਦਿੱਤੀ ਤਾਂ ਉਹ ਸਾਰੇ ਜੀਅ ਹੈਰਾਨ ਪਰੇਸ਼ਾਨ ਹੋ ਗਏ। ਇਸ ਮਗਰੋਂ ਸੁਮਨ ਦਾ ਜਣੇਪਾ ਕਰਾਇਆ ਗਿਆ ਪਰ ਬੱਚੇ ਦੀ ਮੌਤ ਹੋ ਚੁੱਕੀ ਸੀ। ਦੀਪਕ ਮੁਤਾਬਕ ਹਸਪਤਾਲ ਦੇ ਕਰਤੇ ਧਰਤਿਆਂ ਨੇ ਕਾਗਜ਼ 'ਤੇ ਲਿਖ ਕੇ ਬੱਚੇ ਦੀ ਮੌਤ ਬਾਰੇ ਦੱਸਿਆ ਹੈ।

* * * * *


ਹਰਿਆਣੇ ਦਾ ਖੇਡਾਂ ਦਾ ਮੰਤਰੀ ਸੀ ਮੌਜੂਦ

ਹੋਣ ਵਾਲੇ ਬੱਚੇ ਦੀ ਮੌਤ ਹੋ ਚੁੱਕੀ ਸੀ. ਓਧਰ ਆਪਣੇ ਦੰਦਾਂ ਦੀ ਕਿਸੇ ਤਕ਼ਲੀਫ਼ ਕਾਰਨ ਹਰਿਆਣੇ ਸੂਬੇ ਦਾ ਖੇਡ ਮਾਮਲਿਆਂ ਦੇ ਮੰਤਰੀ ਸੰਦੀਪ ਸਿੰਘ ਸਿਵਲ ਹਸਪਤਾਲ ਵਿਚ ਇਲਾਜ ਲਈ ਆਏ ਸਨ ਤਾਂ ਇਸ ਪਰਿਵਾਰ ਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲੈ ਕੇ ਆਂਦਾ. ਸਾਰੀ ਹੋਈ/ਬੀਤੀ ਦੱਸ ਦਿੱਤੀ, ਹੁਣ ਦੇਖੋ ਕੀ ਬਣਦਾ!! ਓਦਾਂ ਤਾਂ ਹਾਕੀ ਖਿਡਾਰੀ ਤੇ ਨੌਜਵਾਨ ਵਜ਼ੀਰ ਹੋਣ ਕਰ ਕੇ ਸੰਦੀਪ ਸਿੰਘ, ਮੁੱਖ ਮੰਤਰੀ ਮਨੋਹਰ ਖੱਟੜ ਦੇ ਬਹੁਤ ਲਾਗੇ ਹਨ, ਜੇ ਚਾਹੁਣ ਤਾਂ ਮਨੋਹਰ ਹੁਰਾਂ ਤੋਂ ਲਾਪਰਵਾਹ ਡਾਕਟਰਾਂ ਤੇ ਨਰਸਾਂ ਦੀ ਖਿਚਾਈ ਕਰਾ ਸਕਦੇ ਹਨ ਪਰ ਏਥੇ 'ਜੇ' ਵਾਲੀ ਗੱਲ ਹੈ, ਜੇ ਸੰਦੀਪ ਚਾਹੁਣ ਤਾਂ.. !

ਹਸਪਤਾਲ ਦੀ ਤਰਜਮਾਨ ਨੇ ਦਿੱਤਾ ਭਰੋਸਾ

ਓਧਰ ਪੀ ਐੱਮ ਓ ਬੀਬਾ ਸਰਿਤਾ ਯਾਦਵ ਨੇ ਕਿਹਾ ਹੈ ਕਿ ਤਫਤੀਸ਼ ਸ਼ੁਰੂ ਕਰ ਦਿੱਤੀ ਹੈ, ਤਫਤੀਸ਼ ਮਗਰੋਂ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਭਾਵੇਂ ਓਹ ਕੋਈ ਵੀ ਹੋਵੇ.. !

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617